Five rivers in punjab

1,404 views 9 slides Jul 26, 2014
Slide 1
Slide 1 of 9
Slide 1
1
Slide 2
2
Slide 3
3
Slide 4
4
Slide 5
5
Slide 6
6
Slide 7
7
Slide 8
8
Slide 9
9

About This Presentation

punjab


Slide Content

ਪੰਜਾਬ

ਪੰਜਾਬ  ਪਾਕਿਸਤਾਨ ਦਾ ਇਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਭਾਰਤ ਵਿੱਚ ਹੈ। ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ  ਪੰਜ ਪਾਣੀ  ਜਿਸ ਦਾ ਸ਼ਾਬਦਿਕ ਅਰਥ ਹੈ  ਪੰਜ ਦਰਿਆਵਾਂ ਦੀ ਧਰਤੀ । ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ । ਇੱਸਦੀ ਰਾਜਧਾਨੀ ਲਾਹੌਰ ਹੈ | ਇਸ ਸੂਬੇ ਦਾ ਰਕਬਾ 205,344  km² ਦਾ ਹੈ |ਇਸ ਸੂਬੇ ਨੂੰ 36 ਜ਼ਿਲੇਯਾਂ ਚ ਵੰਡਿਆ ਗਿਆ ਹੈ | ਪੰਜਾਬ  ਪਾਕਿਸਤਾਨ ਦਾ ਲੋਕ ਗਿਣਤੀ ਦੇ ਸਾਆਬ ਨਾਲ ਸਬ ਤੋਂ ਵੱਡਾ ਸੂਬਾ ਏ। ਇਹਦਾ ਰਾਜਗੜ੍ਹ ਲਹੌਰ ਏ। ਪੰਜਾਬ ਦੇ ਉੱਤਰ ਵਿਚ ਕਸ਼ਮੀਰ ਤੇ ਜ਼ਿਲ੍ਹਾ ਇਸਲਾਮ ਆਬਾਦ, ਚੜ੍ਹਦੇ ਵਿਚ ਹਿੰਦੁਸਤਾਨ, ਦੱਖਣ ਵਿਚ ਸੂਬਾ ਸਿੰਧ, ਲਹਿੰਦੇ ਵਿਚ ਸੂਬਾ ਸਰਹੱਦ ਤੇ ਦੱਖਣੀ ਲੈਂਦੇ ਵਿਚ ਸੂਬਾ ਬਲੋਚਿਸਤਾਨ ਨੇਂ। ਪੰਜਾਬ ਹੜੱਪਾ ਰਹਿਤਲ ਦਾ ਗੜ੍ਹ ਰਿਹਾ ਏ। ਇਹ ਇਨਸਾਨਾਂ ਦੀਆਂ ਪੁਰਾਣੀਆਂ ਰਹਿਤਲਾਂ ਵਿਚੋਂ ਇਕ ਏ। ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਏ  ਉਰਦੂ  ਤੇ ਅੰਗਰੇਜ਼ੀ ਦਾ ਵੀ ਕੁਛ ਹੱਦ ਤੱਕ ਚੱਲਣ ਏ। ਬੋਲ ਪੰਜਾਬ ਦੋ ਬੋਲਾਂ ਪੰਜ ਤੇ ਆਬ ਨਾਲ ਮਿਲ ਕੇ ਬਣਿਆ ਏ। ਪੰਜ ਪੰਜਾਬੀ ਵਿੱਚ ਤੇ ਫ਼ਾਰਸੀ ਵਿਚ 5 ਨੂੰ ਕਿਹੰਦੇ ਨੇਂ ਤੇ ਆਬ ਫ਼ਾਰਸੀ ਵਿਚਪਾਣੀ ਨੂੰ । ਤੈ ਇੰਜ ਏ ਬੰਦਾ ਏ ਪੰਜ ਦਰਿਆਵਾਂ ਦਾ ਦੇਸ। ਪੁਰਾਣੇ ਵੇਲੇ ਵਿੱਚ ਇਹਨੂੰ ਸਪਤ ਸੰਧੂ ਵੀ ਕਿਹੰਦੇ ਸਨ ਯਾਨੀ ਸਤ ਦਰਿਆਵਾਂ ਦਾ ਦੇਸ ਏ ਦਰਿਆ ਜਿਹਨਾਂ ਦੀ ਵਜ੍ਹਾ ਤੋਂ ਇਸ ਦੇਸ ਦਾ ਨਾਂ ਸਪਤ ਸੰਧੂ ਪਿਆ ਉਹ ਇਹ ਨੇਂ ਸਿੰਧ,ਜੇਹਲਮ, ਚਨਾਬ, ਰਾਵੀ, ਸਤਲੁਜ, ਬਿਆਸ। 1947 ਵਿਚਿ ਪੰਜਾਬ ਨੂੰ ਦੋ ਅੰਗਾਂ ਵਿਚ ਵੰਡ ਦਿੱਤਾ ਗਿਆ ਏਦਾ ਵੱਡਾ ਟੁਕੜਾ ਪਾਕਿਸਤਾਨ ਵਿੱਚ ਆਗਿਆ ਤੇ ਏਦਾ ਨਿੱਕਾ ਤੇ ਚੜ੍ਹਦੇ ਪਾਸੇ ਦਾ ਟੋਟਾ ਹਿੰਦੁਸਤਾਨ ਨਾਲ ਮਿਲ ਗਿਆ। ਪਾਕਿਸਤਾਨੀ ਪੰਜਾਬ ਅਪਣੀ ਹੁਣ ਦੀ ਮੂਰਤ ਵਿਚ 1972 ਨੂੰ ਆਇਆ।

ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਜੇਹਲਮ

ਸਤਲੁਜ ਦਰਿਆ ਸਤਲੁਜ , ਪੰਜਾਬ (ਪੰਜ ਪਾਣੀ), ਜੋ ਕਿ ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ, ਜਿਸ ਦਾ ਸਰੋਤ ਤਿੱਬਤ ਦੇ ਨੇੜੇ ਮਾਨਸਰੋਵਰ ਝੀਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ। ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਤਿਆ ਜਾਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ  ਦੁਨੀਆਂ ਵਿੱਚ ਇੱਕ ਵਿਸ਼ਾਲ ਜਲ-ਬਿਜਲੀ ਪਰਿਯੋਜਨਾ ਹੈ। ਇਹ ਗੱਲ ਦੇ ਪੂਰੇ ਸਬੂਤ ਹਨ ਕਿ ਸਤਲੁਜ ਕਿਸੇ ਸਮੇਂ ਸਿੰਧ ਦਰਿਆ ਦਾ ਸਹਾਇਕ ਹੋਣ ਦੀ ਬਜਾਏ ਸਰਸਵਤੀ ਦਰਿਆ ਦਾ ਸਹਾਇਕ ਸੀ। ਕੁਝ ਕੁਦਰਤੀ ਤਬਦੀਲੀਆਂ ਕਰਕੇ ਇਸ ਨੇ ਆਪਣਾ ਮਾਰਗ ਬਦਲ ਲਿਆ ਅਤੇ ਬਿਆਸ ਦਰਿਆ ਨਾਲ ਮਿਲਣ ਲੱਗਾ। ਨਤੀਜੇ ਵਜੋਂ ਸਰਸਵਤੀ ਦਰਿਆ ਸੁੱਕ ਗਿਆ।

ਬਿਆਸ (ਰਿਸ਼ੀ) ਰਿਸ਼ੀ ਬੇਦਬਿਆਸ  ਜਾਂ  ਵੇਦਵਿਆਸ  ਮਹਾਂਭਾਰਤ ਗ੍ਰੰਥ ਦੇ ਰਚਣਹਾਰ ਸਨ। ਬੇਦਬਿਆਜ਼ ਮਹਾਂਭਾਰਤ ਦੇ ਰਚਣਹਾਰ ਹੀ ਨਹੀਂ, ਸਗੋਂ ਉਹਨਾਂ ਘਟਨਾਵਾਂ ਦੇ ਸਾਕਸ਼ੀ ਵੀ ਰਹੇ ਹਨ, ਜੋ ਕਰਮਅਨੁਸਾਰ ਘਟਿਤ ਹੋਈਆਂ ਸਨ। ਆਪਣੇ ਆਸ਼ਰਮ ਤੋਂ ਹਸਿਤਨਾਪੁਰ ਦੀਆਂ ਸਮਸਤ ਗਤੀਵਿਧੀਆਂ ਦੀ ਇਤਲਾਹ ਉਹਨਾਂ ਤੱਕ ਤਾਂ ਪੁੱਜਦੀ ਸੀ। ਉਹ ਉਹਨਾਂ ਘਟਨਾਵਾਂ ਉੱਤੇ ਆਪਣਾ ਪਰਾਮਰਸ਼ ਵੀ ਦਿੰਦੇ ਸਨ। ਜਦੋਂ-ਜਦੋਂ ਅੰਤਰਦਵੰਦਵ ਅਤੇ ਸੰਕਟ ਦੀ ਸਥਿਤੀ ਆਉਂਦੀ ਸੀ, ਮਾਤਾ ਸੱਤਿਆਬਤੀ ਉਹਨਾਂ ਨੂੰ ਸਲਾਹ ਮਸ਼ਵਰੇ ਲਈ ਕਦੇ ਆਸ਼ਰਮ ਪੁੱਜਦੀ, ਤਾਂ ਕਦੇ ਹਸਿਤਨਾਪੁਰ ਦੇ ਰਾਜ-ਮਹਿਲ ਵਿੱਚ ਸੱਦੀ ਕਰਦੀ ਸੀ। ਹਰੇਕ ਦਵਾਪਰ ਯੁੱਗ ਵਿੱਚ ਵਿਸ਼ਨੂੰ ਬਿਆਸ ਦੇ ਰੂਪ ਵਿੱਚ ਅਵਤਰਿਤ ਹੋ ਕੇ ਬੇਦਾਂ ਦੇ ਵਿਭਾਗ ਪ੍ਰਸਤੁਤ ਕਰਦੇ ਹਨ। ਪਹਿਲੇਂ ਦਵਾਪਰ ਵਿੱਚ ਆਪ ਬ੍ਰਹਮਾ ਬੇਦਬਿਆਸ ਹੋਏ, ਦੂਜੇ ਵਿੱਚ ਪ੍ਰਜਾਪਤੀ, ਤੀਜੇ ਦਵਾਪਰ ਵਿੱਚ ਸ਼ੁਕਰਾਚਾਰੀਆ, ਚੌਥੇ ਵਿੱਚ ਬ੍ਰਹਸਪਤੀ ਬੇਦਬਿਆਸ ਹੋਏ। ਇਸ ਪ੍ਰਕਾਰ ਸੂਰੀਆ, ਮ੍ਰਿਤੂ, ਇੰਦਰ, ਧਨਜੰਈ, ਕ੍ਰਿਸ਼ਨ ਦਵੈਪਾਇਨ ਅਸ਼ਵੱਥਾਮਾ ਆਦਿ ਅਠਾਈ ਵੇਦਵਿਆਸ ਹੋਏ। ਇਸ ਪ੍ਰਕਾਰ ਅਠਾਈ ਵਾਰ ਬੇਦਾਂ ਦਾ ਵਿਭਾਜਨ ਕੀਤਾ ਗਿਆ। ਉਹਨਾਂ ਨੇ ਹੀ ਅੱਠਾਰਹ ਪੁਰਾਣਾਂ ਦੀ ਵੀ ਰਚਨਾ ਕੀਤੀ।

ਰਾਵੀ ਰਾਵੀ  ਹਿਮਾਲਿਆ ਦੇ ਨੇੜੇ ਰੋਹਤਾਂਗ ਦਰ੍ਹੇ ਵਿੱਚੋਂ ਨਿਕਲਦੀ ਹੈ। ਇਹ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚ  ਮਾਧੋਪੁਰ ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਹੈ । ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।

ਚਨਾਬ ਦਰਿਆ ਚਨਾਬ ਦਰਿਆ  (ਪੁਰਾਤਨ ਨਾਂ ਚੰਦਰ ਭਾਗਾ ਨਦੀ) ਚੰਦਰ ਅਤੇ ਭਾਗਾ ਦੇ ਸੰਗਮ ਨਾਲ ਹਿਮਾਲਿਆ ਦੇ ਕਸ਼ਮੀਰੀ ਭਾਗ ਵਿੱਚ ਬਣਦਾ ਹੈ। ਇਹ ਪੰਜਾਬ ਦੇ ਸਮਤਲ ਮੈਦਾਨਾਂ ਵਿੱਚ ਵਹਿੰਦਾ ਹੋਇਆ ਰਚਨਾ ਅਤੇ ਜੇਚ ਡੋਬਸ ਵਿੱਚ ਸੀਮਾਵਾਂ ਬਣਾਉਦਾ ਹੈ। ਇਹ ਤਰਿੱਮ ਦੇ ਥਾਂ ਉੱਤੇ ਜੇਹਲਮ ਵਿੱਚ ਮਿਲ ਜਾਦਾ ਹੈ, ਅਤੇ ਅੱਗੇ ਰਾਵੀ ਨਾਲ ਵਹਿੰਦਾ ਹੋਇਆ ਸਤਲੁਜ ਰਾਹੀਂ ਅੰਤ ਵਿੱਚ ਸਿੰਧ ਨਾਲ ਮਿਲ ਜਾਦਾ ਹੈ। ਚਨਾਬ ਦੀ ਕੁੱਲ ਲੰਬਾਈ ਕਰੀਬ 960 ਕਿਲੋਮੀਟਰ ਹੈ। ਦਰਿਆ ਨੂੰ ਭਾਰਤੀ ਵੈਦਿਕ ਸੱਭਿਅਤਾ ਸਮੇਂ ਅਸੀਕਨੀ ਜਾਂ ਇਸੀਕਨੀ ਅਤੇ ਯੂਨਾਨੀਆਂ ਦੁਆਰਾ ਅਸੀਨਸ ਦੇ ਨਾਂ ਨਾਲ ਜਾਣਿਆ ਜਾਦਾ ਸੀ। 325 ਵਿੱਚ ਸਿੰਕਦਰ ਮਹਾਨ ਨੇ ਚਨਾਬ ਅਤੇ ਸਤਲੁਜ ਦਰਿਆਵਾਂ ਦੇ ਮੇਲ ਵਾਲੇ ਥਾਂ ਉੱਤੇ ਐਲਗਜੈਂਡਰੀਆ (ਹੁਣ  ਉਚ)  ਕਹਿੰਦੇ ਹਨ) ਨਾਂ ਦੇ ਸ਼ਹਿਰ ਦਾ ਮੁੱਢ ਬੰਨ੍ਹਿਆ। ਸਿੰਧ ਜਲ ਸੰਧੀ ਦੇ ਤਹਿਤ ਇਹਦੇ ਪਾਣੀ ਵਿੱਚੋਂ ਪਾਕਿਸਤਾਨ ਨੂੰ ਹਿੱਸਾ ਮਿਲਦਾ ਹੈ।

ਜੇਹਲਮ ਜੇਹਲਮ   :- ਜੇਹਲਮ ਦਰਿਆ ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ ਲਹਿੰਦੇ ਪੰਜਾਬ ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ  ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇ ਇਸਨੂੰ  ਸਿਪਾਹੀਆਂ ਦੀ ਧਰਤੀ  ਜਾਂ  ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ  ਆਖਿਆ ਜਾਂਦਾ ਹੈ ।  ਇਸਦੇ ਨੇੜੇ ੧੬ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। ੧੯੯੮ ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ ੧੪੫,੬੪੭ ਅਤੇ ੨੦੧੨ ਮੁਤਾਬਕ ੧੮੮,੮੦੩ ਸੀ। ਇਸਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।

DMnvwd sihq [
Tags